ਧਨਾਸਰੀ ਮਹਲਾ ੧ 
 
ਜੀਉ ਤਪਤੁ ਹੈ ਬਾਰੋ ਬਾਰ 
 
ਤਪਿ ਤਪਿ ਖਪੈ ਬਹੁਤੁ ਬੇਕਾਰ 
 
ਜੈ ਤਨਿ ਬਾਣੀ ਵਿਸਰਿ ਜਾਇ 
 
ਜਿਉ ਪਕਾ ਰੋਗੀ ਵਿਲਲਾਇ ॥੧॥
 
ਬਹੁਤਾ ਬੋਲਣੁ ਝਖਣੁ ਹੋਇ 
 

ਵਿਣੁ ਬੋਲੇ ਜਾਣੈ ਸਭੁ ਸੋਇ ॥੧॥ ਰਹਾਉ 

 

धनासरी महला १ ॥
 
जीउ तपतु है बारो बार ॥
 
तपि तपि खपै बहुतु बेकार ॥
 
जै तनि बाणी विसरि जाइ ॥
 
जिउ पका रोगी विललाइ ॥१॥
 
बहुता बोलणु झखणु होइ ॥
 

विणु बोले जाणै सभु सोइ ॥१॥ रहाउ ॥

ENGLISH MEANING:

 

Dhanaasaree, First Mehl:
 
My soul burns, over and over again.
 
Burning and burning, it is ruined, and it falls into evil.
 
That body, which forgets the Word of the Guru’s Bani,
 
cries out in pain, like a chronic patient. ||1||
 
To speak too much and babble is useless.
 

Even without us speaking, He knows everything. ||1||Pause||

WAHEGURU JI KA KHALSA! WAHEGURU JI KI FATEH!

PUNJABI MEANING:

 

ਧਨਾਸਰੀ ਪਹਿਲੀ ਪਾਤਿਸ਼ਾਹੀ।
 
ਮੇਰੀ ਜਿੰਦੜੀ ਮੁੜ ਮੁੜ ਕੇ ਮੱਚਦੀ ਹੈ।
 
ਬਹੁਤ ਦੁਖਾਂਤ੍ਰ ਹੋ, ਜਿੰਦੜੀ ਵਿਆਕੁਲ ਹੋ ਜਾਂਦੀ ਹੈ ਅਤੇ ਘਣੇਰਿਆਂ ਪਾਪਾਂ ਦਾ ਸ਼ਿਕਾਰ ਥੀ ਵੰਞਦਾ ਹੈ।
 
ਜਿਸ ਸਰੀਰ ਨੂੰ ਗੁਰਬਾਣੀ ਭੁੱਲ ਜਾਂਦੀ ਹੈ,
 
ਉਹ ਚਿਰ ਦੇ ਬੀਮਾਰ ਵਾਂਗੂੰ ਵਿਲਕਦਾ ਹੈ। ॥੧॥
 
ਜ਼ਿਆਦਾ ਬੋਲਣਾ ਸਭ ਬੇਫਾਇਦਾ ਹੈ।
 

ਸਾਡੇ ਕਹਿਣ ਤੇ ਬਗੈਰ ਹੀ ਉਹ ਸੁਆਮੀ ਸਭ ਕੁਛ ਜਾਣਦਾ ਹੈ। ॥੧॥ ਠਹਿਰਾਉ।

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫਤਹਿ॥