ਸਲੋਕੁ ਮਃ

ਮਨ ਹਰਿ ਜੀ ਧਿਆਇ ਤੂ ਇਕ ਮਨਿ ਇਕ ਚਿਤਿ ਭਾਇ

ਹਰਿ ਕੀਆ ਸਦਾ ਸਦਾ ਵਡਿਆਈਆ ਦੇਇ ਪਛੋਤਾਇ

ਹਉ ਹਰਿ ਕੈ ਸਦ ਬਲਿਹਾਰਣੈ ਜਿਤੁ ਸੇਵਿਐ ਸੁਖੁ ਪਾਇ

ਨਾਨਕ ਗੁਰਮੁਖਿ ਮਿਲਿ ਰਹੈ ਹਉਮੈ ਸਬਦਿ ਜਲਾਇ ॥੧॥

सलोकु मः ३ ॥

ए मन हरि जी धिआइ तू इक मनि इक चिति भाइ ॥

हरि कीआ सदा सदा वडिआईआ देइ न पछोताइ ॥

हउ हरि कै सद बलिहारणै जितु सेविऐ सुखु पाइ ॥

नानक गुरमुखि मिलि रहै हउमै सबदि जलाइ ॥१॥

ENGLISH MEANING:

Shalok, Third Mehl:

O mind, meditate on the Dear Lord, with single-minded conscious concentration.

The glorious greatness of the Lord shall last forever and ever; He never regrets what He gives.

I am forever a sacrifice to the Lord; serving Him, peace is obtained.

O Nanak, the Gurmukh remains merged with the Lord; he burns away his ego through the Word of the Shabad. ||1||

 

WAHEGURU JI KA KHALSA || WAHEGURU JI KI FATEH ||

 

PUNJABI MEANING:

ਸਲੋਕ ਤੀਜੀ ਪਾਤਿਸ਼ਾਹੀ।

ਹੇ ਮੇਰੀ ਜਿੰਦੜੀਏ! ਤੂੰ ਇਕਾਗਰ ਚਿੱਤ ਤੇ ਅਫੁਰ ਲੀਨਤਾ ਦੁਆਰਾ ਪੂਜਯ ਪ੍ਰਭੂ ਦਾ ਪਿਆਰ ਨਾਲ ਸਿਮਰਨ ਕਰ।

ਅਬਿਨਾਸੀ ਤੇ ਸਦੀਵੀ ਸਥਿਰ ਹਨ ਵਾਹਿਗੁਰੂ ਦੀਆਂ ਬਜ਼ੁਰਗੀਆਂ। ਉਹ ਦੇ ਕੇ ਪਸਚਾਤਾਪ ਨਹੀਂ ਕਰਦਾ।

ਮੈਂ ਹਮੇਸ਼ਾਂ ਵਾਹਿਗੁਰੂ ਉਤੋਂ ਕੁਰਬਾਨ ਜਾਂਦਾ ਹਾਂ ਜਿਸ ਦੀ ਟਹਿਲ ਕਮਾਉਣ ਨਾਲ ਆਰਾਮ ਪ੍ਰਾਪਤ ਹੁੰਦਾ ਹੈ।

ਨਾਨਕ, ਨਾਮ ਦੇ ਨਾਲ ਆਪਣੀ ਹੰਗਤਾ ਨੂੰ ਸਾੜ ਕੇ ਗੁਰੂ-ਅਨੁਸਾਰੀ ਸੁਆਮੀ ਅੰਦਰ ਲੀਨ ਰਹਿੰਦਾ ਹੈ। ॥੧॥

ਵਾਹਿਗੁਰੂ ਜੀ ਕਾ ਖਾਲਸਾ || ਵਾਹਿਗੁਰੂ ਜੀ ਕਿ ਫ਼ਤਹਿ ||